ਮਾਣਕ ਹੱਥੋਂ ਝਪਟ ਮਾਰਕੇ ਰੋਟੀ ਖੋਹ ਲਈ ਸੀ ! ਐਕਟਰ ਧਰਮਿੰਦਰ ਚੰਡੀਗੜ ਦੇ ਹੋਟਲ ਚੋਂ ਬਾਹਰ ਆਕੇ ਭੁੰਜੇ ਬੈਠ ਗਿਆ !
YouTube Viewers YouTube Viewers
3.84K subscribers
35,110 views
0

 Published On Nov 9, 2023

ਦੋਸਤੋ ਸਾਡਾ ਕੁੱਝ ਵੀ ਫਿਲਮਾਕਣ ਸਕਰਿਪਟਡ ਨੀ ਹੁੰਦਾ … ਅਸੀਂ ਤਾਂ ਸ਼ੌਕ ਦੇ ਤੰਦ ਪਾਉਨੇ ਆਂ ਕਲਾ ਦੀ ਹਰ ਵਿਧਾ ਦੇ ਆਸ਼ਿਕ ਹਾਂ ! ਬੱਸ ਸਵਾਦ ਜਿਹਾ ਲੈਨੇ ਆਂ ਜਿੰਦਗੀ ਦਾ !ਐਨੀ ਕੁ ਸਮਝ ਆ ਗਈ ਸੀ ਕਿ ਮਰੂੰ-ਮਰੂੰ ਕਰਦਿਆਂ ਓਹ ਸਮਾਂ ਵੀ ਨਾ ਲੰਘਾ ਲਈਏ ਕਿ ਇੱਕ ਦੂਜੇ ਨਾਲ ਹਾਸੇ ਖੇਡੇ - ਰੂਹਦਾਰੀਆਂ ਲਈ ਤਰਸਦੇ ਰਹਿ ਜਾਈਏ ।
ਕੰਮ ਨਹੀ ਮੁੱਕਣੇ ਜਿੰਦ ਮੁੱਕ ਜਾਣੀ ਵਾਲੀ ਗੱਲ ਐ ।

ਦੁਨੀਆਂ ਜਿੱਤਣ ਦੇ ਖ਼ੁਆਬ ਲਈ ਤੁਰਦੇ ਹਰ ਸਖ਼ਸ਼ ਲਈ ਇੱਕ ਸਲਾਹ ਹੈ ਕਿ ਮਿਹਨਤ ਕਰਦਿਆਂ ਨਾਲ਼ ਨਾਲ਼ ਆਪਣੇ ਮਨ ਦੀ ਰੀਝ੍ਹ ਨੂੰ ਆਪਣੇ ਵਿੱਤ ਮੁਤਾਬਿਕ ਮਾਣ ਲਿਆ ਕਰੋ ਸਮਾਂ ਮੁੜਕੇ ਨਹੀਂ ਆਉਂਦਾ ਬਾਕੀ ਸਾਰਾ ਕੁੱਝ ਆ ਜਾਂਦੈ !
ਕਈ ਸੱਜਣ ਆਪਣੇ ਆਪ ਨੂੰ ਐਨੀ ਤੇਜ਼ ਤੇ ਅਜੀਬ ਚੱਕਰਵਿਊ ਵਿੱਚ ਪਾਕੇ ਭੱਜੇ ਜਾ ਰਹੇ ਨੇ ਕਿ
ਇੱਕ ਵਾਰ ਸੈੱਟ ਹੋ ਜਾਈੇਏ ਫਿਰ ਰੂਹਦਾਰੀਆਂ , ਚਾਅ, ਸ਼ੌਂਕ ਪੂਰੇ ਕਰਾਂਗੇ ! ਪਰ ਦੋਸਤੋ ਸੱਠ ਸਾਲ ਦੀ ਉਮਰ ਚ ਜਾਕੇ ਜੇ ਪੰਜਾਹ-ਸੌ ਕਰੋੜ ਆ ਵੀ ਗਿਆ ਤਾਂ ਆਪਣੇ ਦੋਸਤਾਂ ਨਾਲ਼ ਕਿਥੇ ਘੁੰਮਣ ਜਾਓਗੇ ? ਨਵੀਂ ਕਾਰ .. ਫੋਨ ਖਰੀਦਣ ਵੇਲ਼ੇ ਜਵਾਨੀ ਵਾਲ਼ੇ ਚਾਅ .. ਅਨਰਜੀ ਕਿੱਥੋਂ ਲਿਆਓਗੇ ?

ਸਾਡੇ ਚਾਅ ਕਲਾ ਨਾਲ ਨੇ !
ਤੁਹਾਡੇ ਕਿਸੇ ਵੀ ਖ਼ੇਤਰ ਚ ਹੋਣਗੇ . ਆਪਣੇ ਅੰਦਰ ਦੇ ਰਾਂਝੇ ਰਾਜ਼ੀ ਕਰਦੇ ਰਹੋ

…ਪਰ ਇਹਦਾ ਮਤਲਬ ਇਹ ਵੀ ਨਹੀ ਕਿ ਕੋਈ ਕਹੇ ਮੇਰਾ ਚਾਅ ਤਾਂ ਨਵੀ ਮਰਸਡੀਜ਼ ਲੈਣ ਦਾ ਏ ਤੇ ਹੁਣੇ ਪੂਰਾ ਕਰਨੈ ਤੇ ਵੇਚੋ ਸਾਰਾ ਕੁੱਝ,,😊

ਖੇਡਾਂ
ਕਿਤਾਬਾਂ
ਚਿੱਤਰਕਾਰੀ
ਸਾਜ਼ ਸਿਖਣੈ
ਘੁਮੱਕੜ

ਹੋਰ ਬਹੁਤ ਕੁੱਝ .. ਜਿਸ ਵਿੱਚ ਅਨੰਦ ਆਵੇ
ਕਰਦੇ ਰਹੋ … ਹਸਦੇ ਰਹੋ

ਕਾਹਲ਼ਪੁਣ ਘਟਾਓ- ਸਹਿਜ ਰਹੋ
ਸੋਸ਼ਲ ਮੀਡੀਆ ਤੇ ਆਪਣੀ ਭਾਸ਼ਾ ਦੀ ਮਰਿਆਦਾ ਰੱਖੋ ! ਇਹ ਸੋਚਕੇ ਬੋਲੋ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਇਹੀ ਭਾਸ਼ਾ ਆਪਣੀਆਂ ਧੀਆਂ ਭੈਣਾਂ ਨੇ ਵੀ ਪੜ੍ਹਨੀ ਆ


ਜ਼ਿੰਦਗੀ ਜ਼ਿੰਦਾਬਾਦ

✍️
ਹਰਜੀਤ ਸਿੰਘ ਨਾਗਰਾ



#harjitnagra#dharmendra #kuldeepmanak #surinderkaur #misha #suchasoorma #punjabimovie#surindershinda

show more

Share/Embed